- ਸੋਲਨ/ਸ਼ਿਮਲਾ ( ਜਸਟਿਸ ਨਿਊਜ਼ )
- ਸ਼ੂਲਿਨੀ ਯੂਨੀਵਰਸਿਟੀ ਦੇ 16ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ ਭਾਰਤੀ ਤਕਨਾਲੋਜੀ ਸੰਸਥਾਨ ਨੇ ਆਪਣੀ 18ਵੀਂ ਸਾਈਬਰ-ਫਿਜ਼ੀਕਲ ਸਿਸਟਮਜ਼ (ਸੀਪੀਐੱਸ) ਲੈਬ ਦਾ ਉਦਘਾਟਨ ਕੀਤਾ, ਜੋ ਕਿ ਰਾਸ਼ਟਰੀ ਮਿਸ਼ਨ ਔਨ ਇੰਟਰਡਿਸਿਪਲਿਨੇਰੀ ਸਾਈਬਰ-ਫਿਜ਼ੀਕਲ ਸਿਸਟਮਜ਼ (ਐੱਨਐੱਮ-ਆਈਸੀਪੀਐੱਸ), ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਦੁਆਰਾ ਸਮਰਥਿਤ ਹੈ। ਇਹ ਲੈਬ ਹਿਮਾਚਲ ਪ੍ਰਦੇਸ਼ ਵਿੱਚ ਸਥਾਪਿਤ ਦੂਜੀ ਸੀਪੀਐੱਸ ਲੈਬ ਹੈ, ਜੋ ਕਿ ਰਾਜ ਦੀ ਸਿੱਖਿਆ ਅਤੇ ਨਵੀਨਤਾ ਦੇ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਸ਼ਾਂਤ ਪਹਾੜਾਂ ਦੇ ਦਰਮਿਆਨ ਸਥਿਤ ਇਹ ਲੈਬ ਤਕਨੀਕੀ ਉਤਕ੍ਰਿਸ਼ਟਾ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਉਦਘਾਟਨ ਸਮਾਰੋਹ ਵਿੱਚ ਮੁੱਖ ਮਹਿਮਾਨ ਪ੍ਰੋਫੈਸਰ ਪ੍ਰੇਮ ਕੁਮਾਰ ਖੋਸਲਾ (ਚਾਂਸਲਰ, ਸ਼ੂਲਿਨੀ ਯੂਨੀਵਰਸਿਟੀ) ਮੌਜੂਦ ਰਹੇ। ਇਸ ਤੋਂ ਇਲਾਵਾ ਪ੍ਰੋ. ਰਣਬੀਰ ਚੰਦ੍ਰ ਸੋਬਤੀ (ਵਾਈਸ ਚਾਂਸਲਰ, ਪੰਜਾਬ ਯੂਨੀਵਰਸਿਟੀ), ਸ਼੍ਰੀਮਤੀ ਸਰੋਜ ਖੋਸਲਾ (ਸੰਸਥਾਪਕ, ਚੇਅਰਮੈਨ ਅਤੇ ਟਰਸਟੀ, ਐੱਫਐੱਲਐੱਸਬੀਐੱਮ), ਡਾ. ਰਾਧਿਕਾ ਤ੍ਰਿਖਾ (ਮੁੱਖ ਕਾਰਜਕਾਰੀ ਅਧਿਕਾਰੀ, ਆਈਆਈਟੀ ਰੋਪੜ-ਟੀਆਈਐੱਫ ਆਵਧਾ), ਅਤੇ ਡਾ. ਮੁਕੇਸ਼ ਸੀ. ਕੇਸਟਵਾਲ (ਚੀਫ ਇਨੋਵੇਸ਼ਨ ਅਫਸਰ, ਆਈਆਈਟੀ, ਰੋਪੜ੍-ਟੀਐਫ ਆਵਧਾ) ਵੀ ਮੌਜੂਦ ਸਨ।
ਪ੍ਰੋਜੈਕਟ ਮੈਨੇਜਰ ਸ਼੍ਰੀ ਦੇਸ਼ਰਾਜ ਧੀਮਾਨ ਅਤੇ ਤਕਨੀਕੀ ਟੀਮ ਨੇ ਲੈਬ ਦਾ ਦੌਰਾ ਕਰਵਾਇਆ, ਜਿਸ ਵਿੱਚ 50 ਤੋਂ ਵੱਧ ਉਮੀਦਵਾਰਾਂ ਨੇ ਅਤਿਆਧੁਨਿਕ ਸੰਸਾਧਨਾਂ ਨੂੰ ਦੇਖਿਆ। ਇਹ ਲੈਬ ਸਿੱਖਿਆ, ਖੋਜ, ਪ੍ਰੋਟੋਪਾਈਪਿੰਗ, ਪ੍ਰੀਖਣ ਅਤੇ ਸਹਿਯੋਗ ਲਈ ਇੱਕ ਸੰਪੂਰਨ ਮੰਚ ਵਜੋਂ ਕੰਮ ਕਰੇਗੀ।
ਲੈਬ ਵਿੱਚ ਪ੍ਰਮੁੱਖ ਸੁਵਿਧਾਵਾਂ ਸ਼ਾਮਲ ਹਨ : ਆਈਆਈਟੀ ਰੋਪੜ ਦੁਆਰਾ ਵਿਕਸਿਤ ਆਈਓਟੀ ਕਿੱਟਾਂ, ਬੀਐੱਲਈ ਵਿਕਾਸ ਉਪਕਰਣ, ਵਾਤਾਵਰਣ ਸਬੰਧੀ ਸੈਂਸਰ ਅਤੇ 3ਡੀ ਪ੍ਰਿੰਟਰ। ਤਕਨੀਕੀ ਟੀਮ ਨੇ ਪਹਿਲਾਂ ਟ੍ਰੇਨਿੰਗ ਸੈਸ਼ਨ ਵਿੱਚ 35 ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੀਪੀਐੱਸ ਟੂਲਕਿੱਟਾਂ ਅਤੇ ਪ੍ਰਯੋਗ ਅਧਾਰਿਤ ਟ੍ਰੇਨਿੰਗ ਨਾਲ ਜਾਣੂ ਕਰਵਾਇਆ।
Leave a Reply